ਨਵਾਂ ਸ਼ਹਿਰ (ਮਨੋਰੰਜਨ ਕਾਲੀਆ) : ਜਿਲ੍ਹਾ ਮੈਜਿਸਟਰੇਟ ਗੁਲਪ੍ਰੀਤ ਸਿੰਘ ਔਲਖ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀਂ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਪੰਚਾਇਤਾਂ ਨੂੰ ਪੰਜਾਬ ਬਿਲੇਜ ਅਤੇ ਸਮਾਲ ਟਾਊਨ ਪੈਟਰੋਲ ਐਕਟ,1918 ਦੀ ਧਾਰਾ 3 ਤਹਿਤ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਹੱਦ ਅੰਦਰ ਪੈਂਦੇ ਸਤਲੁਜ ਦਰੀਆ ਅਤੇ ਸਤਲੁਜ ਦਰਿਆ ਨਾਲ ਲੱਗਦੇ ਪਿੰਡਾਂ ਵਿੱਚ ਠੀਕਰੀ ਪਹਿਰਾ ਲਗਾਉਣ ਦਾ ਹੁਕਮ ਜਾਰੀ ਕੀਤਾ ਹੈ
ਉਨਾਂ ਦੱਸਿਆ ਕਿ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ਼ਹੀਦ ਭਗਤ ਸਿੰਘ ਨਗਰ ਬੇਟ ਦੇ ਪਿੰਡਾਂ ਦੀਆਂ ਸੰਬਧਤ ਪੰਚਾਇਤਾਂ ਰਾਹੀ ਇਹ ਹੁਕਮ ਸਖਤੀ ਨਾਲ ਲਾਗੂ ਕਰਵਾਉਣ ਦੇ ਜਿੰਮੇਵਾਰ ਹੋਣਗੇ l
ਉਕਤ ਤੋਂ ਇਲਾਵਾ ਸਤਲੁਜ ਦਰਿਆ ਨਾਲ ਲੱਗਦੇ ਬੇਟ ਏਰੀਏ ਦੇ ਪਿੰਡਾਂ ਨਾਲ ਸੰਬੰਧਿਤ ਪਟਵਾਰੀ,ਕਾਨੂੰਗੋ ਸਤਲੁਜ ਦਰਿਆ ਦੀ ਸਥਿਤੀ ਬਾਰੇ ਹਰ ਰੋਜ਼ ਇੱਕ ਰਿਪੋਰਟ ਸਬੰਧਤ ਤਹਿਸੀਲਦਾਰ ਨੂੰ ਭੇਜਣਗੇ ਅਤੇ ਤਹਿਸੀਲਦਾਰ ਆਪਣੀ ਰਿਪੋਰਟ ਡੀ.ਸੀ ਦਫਤਰ (ਡੀ.ਆਰ.ਏ) ਸਾਖਾ ਨੂੰ ਹਰ ਰੋਜ਼ ਸਵੇਰੇ 9 ਵਜੇ ਭੇਜਣ ਦੇ ਜਿੰਮੇਵਾਰ ਹੋਣਗੇl ਇਸ ਤੋਂ ਇਲਾਵਾ ਕਾਰਜਕਾਰੀ ਇੰਜੀਨੀਅਰ ਡਰੇਨਸ ਰੇਂਜ ਜਲੰਧਰ ਅਤੇ ਹੁਸ਼ਿਆਰਪੁਰ ਆਪਣੇ ਅਧੀਨ ਲੱਗਦੇ ਸਤਰੁਜ ਦਰਿਆ ਦੀ ਪਾਣੀ ਦੀ ਸਥਿਤੀ ਲੈਵਲ ਬਾਰੇ ਰੋਜ਼ਾਨਾ ਆਪਣੀ ਰਿਪੋਰਟ ਡੀ.ਸੀ ਦਫਤਰ( ਡੀ.ਆਰ.ਏ.)ਸਾਖਾ ਸ਼ਹੀਦ ਭਗਤ ਸਿੰਘ ਨਗਰ ਨੂੰ ਵੇਜਣ ਦੇ ਜਿੰਮੇਵਾਰ ਹੋਣਗੇl
ਇਹ ਹੁਕਮ 15 ਜੂਨ 2026 ਤੋਂ 18 ਅਗਸਤ 2026 ਤੱਕ ਲਾਗੂ ਰਹੇਗਾ